1
Punjabi Poetry / ਦੋ ਤਲਵਾਰਾਂ ਖੜਕਦੀਆਂ
« on: January 14, 2015, 02:08:14 pm »ਮਿਆਨ ਵਿਚੋਂ ਜਦ ਵੀ ਨਿਕਲਨ ਦੋ ਤਲਵਾਰਾਂ ਖੜਕਦੀਆਂ
ਦਾਗ ਜ਼ਖਮ ਦੇ ਮਿਟ ਜਾਂਦੇ ਪਰ ਹੋਸ਼ੀਆਂ ਗੱਲਾਂ ਰੜਕਦੀਆਂ
ਧੁਖਦੀ ਏ ਫਿਰ ਬਲ ਕੇ ਯਾਰੋ ਆਪੇ ਹੀ ਉਹ ਬੁਝ ਜਾਵੇ
ਲੱਗੀ ਉੱਤੇ ਤੇਲ ਜੋ ਪੈਂਦਾ ਤਾਈਓੰ ਅੱਗਾਂ ਭੜਕਦੀਆਂ
ਇਸ਼ਕੇ ਦੇ ਵਿਚ ਵਸਲਾਂ ਦਾ ਤਾਂ ਪਾਣੀ ਦਿਲ ਨੂੰ ਠਾਰ ਦੇਵੇ
ਬਿਰਹਾ ਦੀ ਪਰ ਦੇਗ ‘ਚ ਜਿੰਦਾਂ ਵਾਰੋ ਵਾਰੀ ਗੜਕਦੀਆਂ
ਨੰਗੇ ਪੈਰੀਂ ਹਥੀਂ ਛਾਲੇ ਮਿਹਨਤ ਲਈ ਕੋਈ ਸ਼ਿਕਣ ਨਹੀਂ
ਸੂਰਜ ਮੋਡੇ ਲੱਧ ਕੇ ਉਹ ਤਾਂ ਸਹਿੰਦੇ ਧੁੱਪਾਂ ਕੜਕ ਦੀਆਂ
ਤਰਕ ਵਸੇਬਾ ਹਰ ਗੱਲ ਦੇ ਵਿਚ ਬੰਦੇ ਨੂੰ ਮਜਬੂਤ ਕਰੇ
ਸਾਰ ਨਾ ਸੋਹਲ ਗੱਲਾਂ ਦੀ ਜੋ ਹੁੰਦੀਆਂ ਫੋਕੀ ਬੜਕਦੀਆਂ